ਚੰਨ-ਸਿਤਾਰੇ ਅੰਬਰ ਉੱਤੇ, ਕਰਦੇ ਨਹੀਂ ਗੁਸਤਾਖੀ

ਚੰਨ-ਸਿਤਾਰੇ ਅੰਬਰ ਉੱਤੇ,

ਕਰਦੇ ਨਹੀਂ ਗੁਸਤਾਖੀ।

ਸਦੀਆਂ ਤੋਂ ਇਹ ਆਸਮਾਨ ਦੀ,

ਕਰਨ ਵਿਚਾਰੇ ਰਾਖੀ।

ਆਪਣੀ ਲੌ ਦੇ ਨਾਲ ਅੰਬਰੋਂ,

ਕਿਰਨਾਂ ਨੂੰ ਲਟਕਾਂਦੇ!

ਕਿਰਨਾਂ ਰਾਹੀਂ ਕਹਿ ਜਾਂਦੇ ਨੇ,

ਉਲਫ਼ਤ ਵਾਲੀ ਸਾਖੀ।

📝 ਸੋਧ ਲਈ ਭੇਜੋ