ਚੰਨ-ਸਿਤਾਰੇ ਅੰਬਰ ਉੱਤੇ, ਕਰਦੇ ਨਹੀਂ ਖਰਾਬੀ

ਚੰਨ-ਸਿਤਾਰੇ ਅੰਬਰ ਉੱਤੇ,

ਕਰਦੇ ਨਹੀਂ ਖਰਾਬੀ।

ਨਿੱਕੇ-ਵੱਡੇ ਸਾਰੇ ਤਾਰੇ,

ਜਗਦੇ ਵਾਂਗ ਮਤਾਬੀ।

ਕਾਲੇ ਨੇਰ੍ਹੇ ਦੂਰ ਭਜਾਉਂਦੇ,

ਵੰਡ-ਵੰਡ ਕੇ ਲੋਆਂ!

ਆਪਣੇ ਪਿਆਰ ਦੀ ਮਸਤੀ ਅੰਦਰ,

ਹੋਏ ਰਹਿਣ ਸ਼ਰਾਬੀ।

 

📝 ਸੋਧ ਲਈ ਭੇਜੋ