ਚੰਨ-ਸਿਤਾਰੇ ਅੰਬਰ ਉੱਤੇ, ਕਰਦੇ ਨਹੀਉਂ ਸਾੜਾ

ਚੰਨ-ਸਿਤਾਰੇ ਅੰਬਰ ਉੱਤੇ,

ਕਰਦੇ ਨਹੀਉਂ ਸਾੜਾ।

ਜਦੋਂ ਚੜ੍ਹੇ ਕੋਈ ਪੂਛਲ-ਤਾਰਾ,

ਮੰਨਦੇ ਨਹੀਉਂ ਮਾੜਾ।

ਧਰਤੀ 'ਤੇ ਤਾਂ ਪੂਛਲ-ਤਾਰਾ,

ਤੱਕ ਕੇ ਹੋਣ ਵਿਚਾਰਾਂ!

ਪਰ ਇਨ੍ਹਾਂ ਦੇ ਮਨ ਮੰਦਰ ਵਿੱਚ,

ਨਾ ਨਫ਼ਰਤ ਦਾ ਪਾੜਾ।

📝 ਸੋਧ ਲਈ ਭੇਜੋ