ਚੰਨ-ਸਿਤਾਰੇ ਅੰਬਰ ਉੱਤੇ, ਕੁਦਰਤ ਦਾ ਕ੍ਰਿਸ਼ਮਾ

ਚੰਨ-ਸਿਤਾਰੇ ਅੰਬਰ ਉੱਤੇ,

ਕੁਦਰਤ ਦਾ ਕ੍ਰਿਸ਼ਮਾ।

ਮੀਚ ਲਈਏ ਜੇ ਅੱਧੀਆਂ ਅੱਖਾਂ,

ਕੋਲ ਆਉਂਦੀਆਂ ਰਿਸ਼ਮਾਂ।

ਜੀ ਕਰਦੈ ਰਿਸ਼ਮਾਂ ਦਾ ਰੱਸਾ,

ਫੜ੍ਹ ਕੇ ਉੱਪਰ ਜਾਈਏ!

ਪੁੱਛ ਆਈਏ ਇਨ੍ਹਾਂ ਨੂੰ ਜਾ ਕੇ,

ਕੌਣ ਥੋਡੀਆਂ ਕਿਸਮਾਂ ?

 

📝 ਸੋਧ ਲਈ ਭੇਜੋ