ਚੰਨ-ਸਿਤਾਰੇ ਅੰਬਰ ਉੱਤੇ, ਲੱਗਣ ਬਹੁਤ ਪਿਆਰੇ

ਚੰਨ-ਸਿਤਾਰੇ ਅੰਬਰ ਉੱਤੇ,

ਲੱਗਣ ਬਹੁਤ ਪਿਆਰੇ।

ਭਿੰਨੀ-ਭਿੰਨੀ ਲੋਅ ਇਨ੍ਹਾਂ ਦੀ,

ਤਪੇ ਦਿਲਾਂ ਨੂੰ ਠਾਰੇ।

ਆਵੋ ਬਣੀਏ ਚੰਨ-ਸਿਤਾਰੇ,

ਭਾਰਤ ਦੀ ਧਰਤੀ 'ਤੇ!

ਮਹਿਕ ਪਿਆਰ ਦੀ ਸਭ ਨੂੰ ਵੰਡੀਏ,

ਕੱਢ ਦਿਲਾਂ 'ਚੋਂ ਸਾੜੇ।

📝 ਸੋਧ ਲਈ ਭੇਜੋ