ਚੰਨ-ਸਿਤਾਰੇ ਅੰਬਰ ਉੱਤੇ, ਮਸਤੀ ਵੀ ਕੁਝ ਕਰਦੇ

ਚੰਨ-ਸਿਤਾਰੇ ਅੰਬਰ ਉੱਤੇ,

ਮਸਤੀ ਵੀ ਕੁਝ ਕਰਦੇ।

ਬੱਦਲਾਂ ਦੇ ਕੰਨੇੜੇ ਉੱਤੇ,

ਚੜ੍ਹਦੇ ਕਦੇ ਉੱਤਰਦੇ।

ਬੱਦਲ ਕਾਲ-ਕਲੂਟੇ ਭੈੜੇ,

ਖੁਦ ਸੁਹਣੇ ਬਣ ਜਾਂਦੇ!

ਜਦ ਉਹ ਚੰਨ ਤੇ ਤਾਰਿਆਂ ਮੂਹਰੇ,

ਪਾਣੀ ਵਾਂਗ ਵਿਚਰਦੇ।

 

📝 ਸੋਧ ਲਈ ਭੇਜੋ