ਚੰਨ-ਸਿਤਾਰੇ ਅੰਬਰ ਉੱਤੇ, ਮਿੱਤਰ ਬਹੁਤ ਪਿਆਰੇ

ਚੰਨ-ਸਿਤਾਰੇ ਅੰਬਰ ਉੱਤੇ,

ਮਿੱਤਰ ਬਹੁਤ ਪਿਆਰੇ।

ਪਾ ਗਲਵੱਕੜੀ ਹੱਸਦੇ ਰਹਿੰਦੇ,

ਇਹ ਸਾਰੇ ਦੇ ਸਾਰੇ।

ਆਪਣੇ ਮੱਥੇ ਵਿੱਚੋਂ ਇਹ ਤਾਂ,

ਚਮਕਾਂ ਸਭ ਨੂੰ ਦਿੰਦੇ!

ਸਭ ਨੂੰ ਲੈਦੇ ਮੋਹ ਮਹਿਕੀਲੇ,

ਸਭ ਦੇ ਰਾਜ ਦੁਲਾਰੇ।

 

📝 ਸੋਧ ਲਈ ਭੇਜੋ