ਚੰਨ-ਸਿਤਾਰੇ ਅੰਬਰ ਉੱਤੇ, ਮੋਤੀ ਬਹੁ ਅਣਮੁੱਲੇ

ਚੰਨ-ਸਿਤਾਰੇ ਅੰਬਰ ਉੱਤੇ,

ਮੋਤੀ ਬਹੁ ਅਣਮੁੱਲੇ।

ਆਸਮਾਨ ਵਿੱਚ ਘੁੰਮ ਰਹੇ ਨੇ,

ਸਾਰੇ ਖੁਲ੍ਹਮ-ਖੁਲ੍ਹੇ।

ਨਾ ਹੱਦਾਂ ਸਰਹੱਦਾਂ ਉੱਥੇ,

ਨਾ ਨਫ਼ਰਤ ਦੀਆਂ ਕੰਧਾਂ!

ਬੇ-ਖਬਰੇ ਬੇਬਾਕ ਪਿਆਰੇ,

ਲੁੱਟ ਰਹੇ ਨੇ ਬੁੱਲੇ।

 

📝 ਸੋਧ ਲਈ ਭੇਜੋ