ਚੰਨ-ਸਿਤਾਰੇ ਅੰਬਰ ਉੱਤੇ, ਨਿੱਕੇ-ਵੱਡੇ ਮੋਤੀ

ਚੰਨ-ਸਿਤਾਰੇ ਅੰਬਰ ਉੱਤੇ,

ਨਿੱਕੇ-ਵੱਡੇ ਮੋਤੀ।

ਆਸਮਾਨ ਦੀ ਗੋਦੀ ਅੰਦਰ,

ਜਗਦੇ ਵਾਂਗਰ ਜੋਤੀ।

ਲੱਖ ਹਨੇਰੀ ਝੱਖੜ ਝੁੱਲੇ,

ਲੱਖ ਆਫ਼ਤਾਂ ਆਈਆਂ!

ਪਰ ਇਹ ਨਿੱਡਰ ਫ਼ੌਜ ਅੰਬਰੀਂ,

ਜਿਉਂ ਦੀ ਤਿਉਂ ਖਲੋਤੀ।

 

📝 ਸੋਧ ਲਈ ਭੇਜੋ