ਚੰਨ-ਸਿਤਾਰੇ ਅੰਬਰ ਉੱਤੇ, ਪੜ੍ਹਦੇ ਊੜਾ-ਆੜਾ

ਚੰਨ-ਸਿਤਾਰੇ ਅੰਬਰ ਉੱਤੇ,

ਪੜ੍ਹਦੇ ਊੜਾ-ਆੜਾ।

ਸਭਨਾ ਦੇ ਲਈ ਚੰਗਾ ਸੋਚਣ,

ਨਾ ਕਿਸੇ ਲਈ ਮਾੜਾ।

ਅੰਬਰ ਉੱਤੋਂ ਝਾਤੀ ਪਾਵਣ,

ਪੂਰੀ ਦੁਨੀਆਂ ਉੱਤੇ!

ਸਭਨਾ ਉੱਤੇ ਨਜ਼ਰ ਘੁਮਾਉਂਦੇ,

ਕੀ ਅਨਪੜ੍ਹ-ਕੀ ਪਾੜ੍ਹਾ।

 

📝 ਸੋਧ ਲਈ ਭੇਜੋ