ਚੰਨ-ਸਿਤਾਰੇ ਅੰਬਰ ਉੱਤੇ, ਪਰੀ ਲੋਕ ਦੇ ਵਾਸੀ

ਚੰਨ-ਸਿਤਾਰੇ ਅੰਬਰ ਉੱਤੇ,

ਪਰੀ ਲੋਕ ਦੇ ਵਾਸੀ।

ਚਿਹਰੇ ਉੱਤੇ ਲੈ ਕੇ ਆਉਂਦੇ,

ਨਹੀਉਂ ਕਦੇ ਉਦਾਸੀ।

ਜਦ ਵੀ ਗ਼ਮ ਦੇ ਬੱਦਲ ਆਉਂਦੇ,

ਹੱਸ-ਹੱਸ ਕੇ ਸਹਿ ਜਾਂਦੇ!

ਹਰ ਮੱਸਿਆ ਦੇ ਪਿੱਛੋਂ ਆਉਂਦੀ,

ਸੁਹਣੀ ਪੂਰਨਮਾਸੀ।

 

📝 ਸੋਧ ਲਈ ਭੇਜੋ