ਚੰਨ-ਸਿਤਾਰੇ ਅੰਬਰ ਉੱਤੇ, ਪਿਆਰ ਮੁਹੱਬਤ ਪੀਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਪਿਆਰ ਮੁਹੱਬਤ ਪੀਂਦੇ।

ਇੱਕ-ਦੂਜੇ ਲਈ ਮਰਦੇ ਇਹ ਤਾਂ,

ਇੱਕ ਦੂਜੇ ਲਈ ਜੀਂਦੇ।

ਲੂਤੀ ਲਾ ਕੇ ਤੋੜ-ਵਿਛੋੜਾ,

ਇਹ ਮੂਲੋਂ ਨਾ ਕਰਦੇ!

ਨਫ਼ਰਤ, ਤੂੰ-ਤੂੰ, ਮੈਂ-ਮੈਂ ਸਾਰੀ,

ਟੋਇਆਂ ਵਿੱਚ ਦਬੀਂਦੇ

📝 ਸੋਧ ਲਈ ਭੇਜੋ