ਚੰਨ-ਸਿਤਾਰੇ ਅੰਬਰ ਉੱਤੇ, ਰਾਤ-ਰਾਤ ਨਹੀਂ ਸੌਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਰਾਤ-ਰਾਤ ਨਹੀਂ ਸੌਂਦੇ।

ਆਸਮਾਨ ਦੇ ਉੱਤੇ ਇਹ ਤਾਂ,

ਫਿਰਨ ਵਿਚਾਰੇ ਭੌਂਦੇ।

ਦੁਨੀਆਂ ਭਰ ਦਾ ਚੌਕੀਂਦਾਰਾ,

ਕਰਦੇ ਬਿਨਾਂ ਰੁਪਈਉਂ!

ਦਿਲ ਵਿੱਚ ਰਤਾ ਮਲਾਲ ਨਾ ਰੱਖਣ,

ਡਾਢੀ ਖੁਸ਼ੀ ਮਨੌਂਦੇ।

 

📝 ਸੋਧ ਲਈ ਭੇਜੋ