ਚੰਨ-ਸਿਤਾਰੇ ਅੰਬਰ ਉੱਤੇ, ਰਾਤਾਂ ਖੂਬ ਮਨਾਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਰਾਤਾਂ ਖੂਬ ਮਨਾਉਂਦੇ।

ਸੁਬਹ-ਸਵੇਰੇ ਮੁੜ ਜਾਂਦੇ ਨੇ,

ਜਦ ਸੂਰਜ ਜੀ ਆਉਂਦੇ।

ਸੂਰਜ ਦਿਨ ਭਰ ਗਸ਼ਤ ਲਗਾ ਕੇ,

ਮੁੜ ਆਪਣੇ ਘਰ ਜਾਂਦਾ!

ਚੰਨ-ਸਿਤਾਰੇ ਮੁੜ ਕੇ ਅੰਬਰੀਂ,

ਆਪਣੇ ਪੱਬ ਟਿਕਾਉਂਦੇ।

📝 ਸੋਧ ਲਈ ਭੇਜੋ