ਚੰਨ-ਸਿਤਾਰੇ ਅੰਬਰ ਉੱਤੇ, ਰਾਤੀਂ ਕਰਨ ਕਲੋਲਾਂ

ਚੰਨ-ਸਿਤਾਰੇ ਅੰਬਰ ਉੱਤੇ,

ਰਾਤੀਂ ਕਰਨ ਕਲੋਲਾਂ।

ਦਿਨ ਚੜ੍ਹਦੇ ਨੂੰ ਨਜ਼ਰ ਨਾ ਆਵਣ,

ਆਸੇ-ਪਾਸੇ ਟੋਲਾਂ।

ਸਾਨੂੰ ਮਹਿਕਾਂ ਵੰਡਣ ਰਾਤੀਂ,

ਚੰਨ-ਸਿਤਾਰੇ ਆਉਂਦੇ!

ਦਿਨ ਵੇਲੇ ਇਹ ਜਾ ਸੌਂਦੇ ਨੇ!

ਕੋਲ ਆਪਣੇ ਢੋਲਾਂ।

 

📝 ਸੋਧ ਲਈ ਭੇਜੋ