ਚੰਨ-ਸਿਤਾਰੇ ਅੰਬਰ ਉੱਤੇ, ਸਭ ਨੂੰ ਪਿਆਰ ਪਰੋਸਣ

ਚੰਨ-ਸਿਤਾਰੇ ਅੰਬਰ ਉੱਤੇ,

ਸਭ ਨੂੰ ਪਿਆਰ ਪਰੋਸਣ।

ਕੰਨਪਟੀ 'ਤੇ ਉਂਗਲੀ ਧਰਕੇ,

ਹਲਕਾ-ਹਲਕਾ ਸੋਚਣ।

ਸੋਚ-ਸਾਚ ਕੇ ਬੀਬੇ ਰਾਣੇ,

ਚੁੱਪ-ਚਾਪ ਬਹਿ ਜਾਂਦੇ!

ਦੁਨੀਆਂ ਦੇ ਵਿੱਚ ਚੰਗਾ ਹੋਵੇ,

ਇਹੀ ਦਿਲ 'ਚੋਂ ਲੋਚਣ।

 

📝 ਸੋਧ ਲਈ ਭੇਜੋ