ਚੰਨ-ਸਿਤਾਰੇ ਅੰਬਰ ਉੱਤੇ, ਸੋਨ-ਸੁਨਹਿਰੀ ਜਾਪਣ

ਚੰਨ-ਸਿਤਾਰੇ ਅੰਬਰ ਉੱਤੇ,

ਸੋਨ-ਸੁਨਹਿਰੀ ਜਾਪਣ।

ਆਸਮਾਨ ਦੀ ਛੱਤੜੀ ਵਿੱਚੋਂ,

ਗੰਗਾ ਦੇ ਵਿੱਚ ਝਾਕਣ।

ਗੰਗਾ ਮਾਂ ਦੇ ਗਰਭ ਕੁੰਡ ਵਿੱਚ,

ਸੌਂ ਕੇ ਚੰਨ-ਸਿਤਾਰੇ!

ਸੂਰਜ ਦੀ ਟਿੱਕੀ ਦੇ ਚੜ੍ਹਦੇ,

ਆਪਣਾ ਰਸਤਾ ਨਾਪਣ।

📝 ਸੋਧ ਲਈ ਭੇਜੋ