ਚੰਨ-ਸਿਤਾਰੇ ਅੰਬਰ ਉੱਤੇ, ਉਲਟੇ ਲਟਕੀ ਜਾਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਉਲਟੇ ਲਟਕੀ ਜਾਂਦੇ।

ਧਰਤੀ ਵੱਲ ਨੂੰ ਭੁੱਲ ਕੇ ਵੀ-

ਇਹ ਨਹੀਓਂ ਪੈਰ ਉਠਾਂਦੇ।

ਇਨ੍ਹਾਂ ਨੂੰ ਹੈ ਦੇਸ ਆਪਣਾ,

ਜਾਨੋ ਵੱਧ ਪਿਆਰਾ!

ਇਸ ਲਈ ਆਪਣਾ ਦੇਸ ਛੱਡ ਕੇ,

ਧਰਤੀ 'ਤੇ ਨਾ ਆਂਦੇ।

 

📝 ਸੋਧ ਲਈ ਭੇਜੋ