ਚੰਨ-ਸਿਤਾਰੇ ਅੰਬਰ ਉੱਤੇ, ਉੱਪਰੋਂ ਝਾਤੀ ਮਾਰਨ

ਚੰਨ-ਸਿਤਾਰੇ ਅੰਬਰ ਉੱਤੇ,

ਉੱਪਰੋਂ ਝਾਤੀ ਮਾਰਨ।

ਧਰਤੀ ਦੇ ਦਰਿਆਵਾਂ ਅੰਦਰ,

ਆਪਣਾ ਅਕਸ ਨਿਹਾਰਨ।

ਦੁਨੀਆਂ ਭਰ ਦੇ ਨਦੀਆਂ, ਨਾਲੇ,

ਛੱਪੜ, ਟੋਭੇ, ਝਰਨੇ!

ਚੰਨ-ਤਾਰਿਆਂ ਨੂੰ ਖੁਸ਼ੀ-ਖੁਸ਼ੀ,

ਸਭ ਆਪਣੇ ਵਿੱਚ ਉਤਾਰਨ।

 

📝 ਸੋਧ ਲਈ ਭੇਜੋ