ਚੰਨ-ਸਿਤਾਰੇ ਅੰਬਰ ਉੱਤੇ, ਵਦੀ-ਸੁਦੀ ਵਿੱਚ ਜੀਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਵਦੀ-ਸੁਦੀ ਵਿੱਚ ਜੀਂਦੇ।

ਜੋ ਮਿਲ ਜਾਵੇ ਰੁੱਖਾ-ਮਿੱਸਾ,

ਉਹੀ ਖਾਂਦੇ ਪੀਦੇ।

ਨਾ ਚਾਹੁੰਦੇ ਇਹ ਮੀਟ-ਸ਼ਰਾਬਾਂ,

ਨਾ ਉੱਚੇ ਪਕਵਾਨ!

ਅੱਲਾ ਦਾ ਨਾਂ ਲੈਂਦੇ-

ਇਹ ਤਾਂ ਭੋਲੇ ਭਗਤ ਸਦੀਂਦੇ।

📝 ਸੋਧ ਲਈ ਭੇਜੋ