ਚੰਨ-ਸਿਤਾਰੇ ਅੰਬਰ ਉੱਤੇ, ਬਹਿ ਕੇ ਕਰਨ ਵਿਚਾਰਾਂ

ਚੰਨ-ਸਿਤਾਰੇ ਅੰਬਰ ਉੱਤੇ,

ਬਹਿ ਕੇ ਕਰਨ ਵਿਚਾਰਾਂ।

ਧਰਤੀ ਉੱਤੇ ਕਿਹੜੀ ਗੱਲੋਂ,

ਚੱਲਣ ਛੁਰੇ-ਕਟਾਰਾਂ।

ਮਿੱਟੀ ਪਾਣੀ ਅੰਨ ਕੁਦਰਤ ਦਾ,

ਕੁਦਰਤ ਦੇ ਸਭ ਬੰਦੇ!

ਫਿਰ ਇਹ ਕਾਹਤੋਂ ਇੱਕ-ਦੂਜੇ ਲਈ,

ਲਿਹਰਾਵਣ ਤਲਵਾਰਾਂ ?

📝 ਸੋਧ ਲਈ ਭੇਜੋ