ਚੰਨ-ਸਿਤਾਰੇ ਅੰਬਰ ਉੱਤੇ, ਕਦੇ ਨਾ ਕਰਨ ਲੜਾਈਆਂ

ਚੰਨ-ਸਿਤਾਰੇ ਅੰਬਰ ਉੱਤੇ,

ਕਦੇ ਨਾ ਕਰਨ ਲੜਾਈਆਂ।

ਇੱਕ-ਦੂਜੇ ਦਾ ਦਰਦ ਵੰਡਾਉਂਦੇ,

ਰਹਿੰਦੇ ਵਾਕੁਰ ਭਾਈਆਂ।

ਰੱਬ-ਸਬੱਬੀਂ ਜੇ ਕੋਈ ਤਾਰਾ,

ਇਨ੍ਹਾਂ ਵਿੱਚੋਂ ਟੁੱਟੇ!

ਲੀਕ ਪਵੇ ਅੰਬਰ 'ਤੇ ਜਿੱਦਾਂ,

ਦਿੰਦੇ ਹੋਣ ਦੁਹਾਈਆਂ।

 

📝 ਸੋਧ ਲਈ ਭੇਜੋ