ਚਰਚਲ ਚਰਚਰ ਜਰਮਨ ਦੀ ਰੇਲ ਚੜ੍ਹਿਆ

ਚਰਚਲ ਚਰਚਰ ਜਰਮਨ ਦੀ ਰੇਲ ਚੜ੍ਹਿਆ,

ਚੜ੍ਹ ਕੇ ਬੋਲਿਆ, ਛੱਕੇ ਛੁੜਾ ਦਿਆਂਗਾ

ਮਤੇ ਹੰਗਰੀ ਪੁਲੈਂਡ, ਫਿਨਲੈਂਡ ਸਮਝੇਂ,

ਮੈਂ ਤੇ ਹੋਰ ਵੀ ਕੁਝ ਸਮਝਾ ਦਿਆਂਗਾ

ਚੈਕੋਸਲੋਵਾਕੀਆ ਨਹੀਂ ਹੱਕ ਮਾਰ ਲੈਂਗਾ,

ਦੰਦ ਤੋੜ ਕੇ ਬੂਥਾ ਭੁਆ ਦਿਆਂਗਾ

ਜਾਨ ਮਾਲ ਆਜ਼ਾਦੀ ਤੋਂ ਵਾਰ ਕੇ ਤੇ,

ਬੱਚਾ ਬੱਚਾ ਕੀਹ ਕੌਮ ਕੁਹਾ ਦਿਆਂਗਾ

📝 ਸੋਧ ਲਈ ਭੇਜੋ