ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ

ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ

ਤੇ ਗਰੀਬਾਂ ਦੇ ਬੂਹੇ ਨਾ ਬਾਰੀਆਂ ਨੇ

ਮਹੀਨੇ ਬਾਅਦ ਇੰਝ ਸੂਦ ਦਾ ਆਏ ਝੱਖੜ,

ਜਿਵੇਂ ਮੌਤ ਨੇ ਬਾਹਾਂ ਖਿਲਾਰੀਆਂ ਨੇ

ਫਿਰ ਹੈ ਉਮਰ ਖਿਤਾਬ ਦੀ ਲੋੜ ਸਾਨੂੰ,

ਚਾ ਫਰੰਗੀਆਂ ਨੇ ਮੱਤਾਂ ਮਾਰੀਆਂ ਨੇ

ਦਾਮਨ ਕਦ ਤੱਕ ਕਰਨਗੇ ਜ਼ੁਲਮ ਜ਼ਾਲਿਮ,

ਇਕ ਦਿਨ ਆਉਣੀਆਂ ਸਾਡੀਆਂ ਵਾਰੀਆਂ ਨੇ

 

📝 ਸੋਧ ਲਈ ਭੇਜੋ