ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ

ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ,

ਦੇਸ ਤਾਈਂ ਦਿਲਗੀਰ ਨਹੀਂ ਹੋਣ ਦੇਣਾ

ਹਰ ਮਜ਼ਦੂਰ ਇਸ ਧਰਤੀ ਦਾ ਸ਼ਹਿਨਸ਼ਾਹ ਏ,

ਸ਼ਾਹ ਤਾਈਂ ਫ਼ਕੀਰ ਨਹੀਂ ਹੋਣ ਦੇਣਾ

ਸਾਡਾ ਮਾਲ ਲੈ ਜਾ ਕੇ ਸ਼ੂਕਦੇ ਨੇ,

ਅੰਬ ਦਾ ਬੂਟਾ ਕਰੀਰ ਨਹੀਂ ਹੋਣ ਦੇਣਾ

ਆਪਣੀ ਜਾਨ ਕੁਰਬਾਨ ਤੇ ਕਰ ਦਿਆਂਗੇ,

'ਦਾਮਨ' ਲੀਰੋ ਲੀਰ ਨਹੀਂ ਹੋਣ ਦੇਣਾ

 

📝 ਸੋਧ ਲਈ ਭੇਜੋ