ਦਿਲ ਦਾ ਭੇਤ ਲੁਕਾਵੇਂ ਕਿਉਂ

ਦਿਲ ਦਾ ਭੇਤ ਲੁਕਾਵੇਂ ਕਿਉਂ,

ਦਿਲ ਦੇ ਸੌ ਦਰਵਾਜ਼ੇ

ਹੱਡਾਂ ਦਾ ਖੌ ਬਣ ਜਾਏਗਾ,

ਨਹੀਂ ਸਨ ਇਹ ਅੰਦਾਜ਼ੇ

ਇਕ ਇਕ ਪਲ ਵਿਚ ਸੌ ਸੌ ਗੇੜੇ,

ਬਹਿਣ ਨਾ ਦੇਵੇ ਮੈਨੂੰ,

'ਦਾਮਨ' ਬੰਦ ਸੁ ਆਉਣਾ ਜਾਣਾ,

ਭੁਗਤੇ ਹੁਣ ਖਮਿਆਜ਼ੇ

📝 ਸੋਧ ਲਈ ਭੇਜੋ