ਦਿਨ-ਰਾਤਾਂ ਦੇ ਖ਼ਾਨਿਆਂ ਵਾਲੀ ਇਕ ਸ਼ਤਰੰਜ ਵਿਛਾ ਕੇ

ਦਿਨ-ਰਾਤਾਂ ਦੇ ਖ਼ਾਨਿਆਂ ਵਾਲੀ ਇਕ ਸ਼ਤਰੰਜ ਵਿਛਾ ਕੇ,

ਹੋਣੀ ਖੇਡੇ ਉਸ ਪਰ ਨਰਦਾਂ ਬਦਲੇ ਮਰਦ ਟਿਕਾ ਕੇ

ਮੁਹਰੇ ਚੱਲੇ, ਮੇਲੇ, ਮਾਰੇ, ਤੇ ਫਿਰ ਇਕ ਇਕ ਕਰ ਕੇ

ਸਾਂਭ ਲਵੇ ਫਿਰ ਨਰਦਾਂ ਸੱਭੇ ਵਿਚ ਪਟਾਰੀ ਪਾ ਕੇ

📝 ਸੋਧ ਲਈ ਭੇਜੋ