ਡਿੱਠਾ ਇਕ ਘੁਮਿਆਰ ਤਕਾਲੀਂ ਬੈਠਾ ਅਪਣੇ ਵਿਹੜੇ

ਡਿੱਠਾ ਇਕ ਘੁਮਿਆਰ ਤਕਾਲੀਂ ਬੈਠਾ ਅਪਣੇ ਵਿਹੜੇ,

ਚੱਕ ਆਪਣੇ ਤੇ ਪਿਆ ਘੁੰਮਾਂਦਾ ਜੋ ਮਿੱਟੀ ਦੇ ਪੇੜੇ

ਅਚਣਚੇਤ ਗੁੰਗੇ ਬੋਲਾਂ ਵਿਚ ਬੋਲ ਪਈ ਉਹ ਮਿੱਟੀ-

'ਇਉਂ ਬੇਦਰਦੀ ਨਾਲ ਨ, ਜੀਵੇਂ, ਸਾਨੂੰ ਮਾਰ ਥਪੇੜੇ ।'

📝 ਸੋਧ ਲਈ ਭੇਜੋ