ਇਹ ਹਕੂਮਤ ਬਰਤਾਨੀਆਂ ਸ਼ਾਨ ਵਾਲੀ

ਇਹ ਹਕੂਮਤ ਬਰਤਾਨੀਆਂ ਸ਼ਾਨ ਵਾਲੀ,

ਇਹਦੀ ਸ਼ਾਹੀ ਵਿਚ ਸੂਰਜ ਨਹੀਂ ਢਲ ਸਕਦਾ

ਮਲਿਕਾ ਬਹਿਰ ਦੀ ਰਾਣੀ ਹੈ ਧਰਤੀਆਂ ਦੀ,

ਵਲਾਂ ਇਹਦੀਆਂ ਕੋਈ ਨਹੀਂ ਵਲ ਸਕਦਾ

ਸਾਰੀ ਦੁਨੀਆਂ ਹੈ ਇਹਦੀ ਕਮਾਂਡ ਹੇਠਾਂ,

ਦਲਾਂ ਇਹਦੀਆਂ ਕੋਈ ਨਹੀਂ ਦਲ ਸਕਦਾ

ਇਹ ਵੱਖਰੀ ਗੱਲ ਏ, ਏਸ ਵੇਲੇ,

ਏਥੇ ਰਾਤ ਨੂੰ ਦੀਵਾ ਨਹੀਂ ਬਲ ਸਕਦਾ

📝 ਸੋਧ ਲਈ ਭੇਜੋ