ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ

ਇਹ ਕਾਲਜ ਕੁੜੀਆਂ ਤੇ ਮੁੰਡਿਆਂ ਦਾ,

ਜਾਂ ਫ਼ੈਸ਼ਨਾਂ ਦੀ ਕੋਈ ਫ਼ੈਕਟਰੀ

ਕੁੜੀ ਮੁੰਡੇ ਦੇ ਨਾਲ ਪਈ ਇੰਝ ਤੁਰਦੀ,

ਜਿਉਂ ਅਲਜਬਰੇ ਨਾਲ ਜੁਮੈਟਰੀ

ਕਲਮਾਂ ਲੰਮੀਆਂ ਤੇ ਨੋਕਾਂ ਤਿੱਖੀਆਂ ਨੇ,

ਤੰਗ ਮੂਹਰੀਆਂ ਵੇਖ ਘਬਰਾ ਗਿਆ ਮੈਂ

ਮੈਂ ਏਸ ਮੁਸ਼ਾਇਰੇ 'ਚ ਕੀਹ ਆਇਆ,

ਕਿਸੇ ਫ਼ਿਲਮ ਦੀ ਸ਼ੂਟਿੰਗ 'ਤੇ ਗਿਆ ਮੈਂ

📝 ਸੋਧ ਲਈ ਭੇਜੋ