ਫਿਰੰਗੀ ਸਰਕਾਰ ਨੂੰ

ਹਰ ਪਾਸਿਉਂ ਚੁਭਣ ਫ਼ਰੇਬ ਤੇਰੇ,

ਬਣ ਕੇ ਭੱਖੜੇ ਵਾਂਗ ਚੌਨੁੱਕਰੇ ਵੇ

ਰੋ ਰੋ ਕੇ ਤੇਰਿਆਂ ਵਾਅਦਿਆਂ ਨੂੰ,

ਪੈ ਗਏ ਅੱਖੀਆਂ ਵਿੱਚ ਵੀ ਕੁੱਕਰੇ ਵੇ

ਜ਼ਖ਼ਮ ਜਿਗਰ ਦੇ ਪੁੰਗਰੇ ਕਈ ਵਾਰੀ,

ਤੇਰੇ ਕੌਲ ਪਰ ਕਦੀ ਨਾ ਪੁੱਕਰੇ ਵੇ

ਅੱਖਰ ਤੇਰਿਆਂ ਝੂਠਿਆਂ ਲਾਰਿਆਂ ਦੇ,

ਸਾਡੀ ਹਿੱਕ ਦੀ ਪੱਟੀ ਤੇ ਉੱਕਰੇ ਵੇ

📝 ਸੋਧ ਲਈ ਭੇਜੋ