ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ

ਗਾਰਾ ਢੋਅ ਕੇ ਤੇ ਕਰਦਾ ਸ਼ੁਕਰ ਕੋਈ,

ਤੇ ਕੋਈ ਹੁਕਮ ਚਲਾਏ ਹੰਕਾਰ ਦੇ ਨਾਲ

ਮੱਤ ਬੰਦਿਆਂ ਦੀ ਗਈ ਕਿਉਂ ਮਾਰੀ,

ਉਹ ਤੇ ਸਭਨਾਂ ਨੂੰ ਮਿਲਦਾ ਪਿਆਰ ਦੇ ਨਾਲ

ਕਰਦਾ ਖ਼ੁਲਕ ਹੈ ਰਾਜ ਜਹਾਨ ਉੱਤੇ,

ਹੁਕਮ ਚੱਲੇ ਨਾ ਸਦਾ ਤਲਵਾਰ ਦੇ ਨਾਲ

ਹੱਥੋਂ ਛੱਡਿਆ ਰੱਬ ਦਾ ਜਿਨ੍ਹਾਂ 'ਦਾਮਨ',

ਉਹ ਨਮਰੂਦ ਮਿਟ ਗਏ ਪਹਿਲੇ ਵਾਰ ਦੇ ਨਾਲ

📝 ਸੋਧ ਲਈ ਭੇਜੋ