ਗਈ ਬਹਾਰ ਤੇ ਨਾਲੇ ਲੈ ਗਈ ਅਪਣੇ ਫੁੱਲ ਸੁਹਾਣੇ ।

ਗਈ ਬਹਾਰ ਤੇ ਨਾਲੇ ਲੈ ਗਈ ਅਪਣੇ ਫੁੱਲ ਸੁਹਾਣੇ

ਜੋਬਨ ਗਿਆ ਤਾਂ ਮੂਧੇ ਕਰ ਗਿਆ ਮਹਿਫ਼ਲ ਦੇ ਪੈਮਾਨੇ

ਬੁਲਬੁਲ ਜੋ ਟਹਿਣੀ ਤੇ ਬਹਿ ਕੇ ਚਹਿਕੀ ਚਾਰ ਦਿਹਾੜੇ,

ਕਿਧਰੋਂ ਆਈ ਤੇ ਖ਼ਬਰੇ ਉਠ ਗਈ ਕਿਹੜੇ ਦੇਸ ਬਿਗਾਨੇ ?

 

📝 ਸੋਧ ਲਈ ਭੇਜੋ