ਆਪਾਂ ਇੱਕ ਘਰ ਬਣਾਵਾਂਗੇ,
ਜਿੱਥੇ ਮੇਰੀ ਪਸੰਦ ਦੇ ਫੁੱਲ,
ਤੇ ਤੇਰੀ ਪਸੰਦ ਦੀਆਂ ਕਿਤਾਬਾਂ ਹੋਣਗੀਆਂ,
ਤੂੰ ਕਿਤਾਬਾਂ ਪੜ੍ਹੀਂ, ਮੈਂ ਤੈਨੂੰ ਸੁਣਾਂਗੀ।
ਆਪਾਂ ਨਿੱਕੀ ਜਿਹੀ ਰਸੋਈ ਬਣਾਵਾਂਗੇ,
ਜਿੱਥੇ ਮੇਰੀ ਪਸੰਦ ਦੀ ਚਾਹ,
ਤੇ ਤੇਰੀ ਪਸੰਦ ਦੀ ਕੌਫ਼ੀ ਬਣੇਗੀ,
ਕਦੇ ਕਦੇ ਤੂੰ ਵੀ ਚਾਹ ਦੀ,
ਫ਼ਰਮਾਇਸ਼ ਕਰ ਦਿਆ ਕਰੀਂ।
ਆਪਾਂ ਬਗੀਚੀ ਸਜਾਵਾਂਗੇ,
ਪੰਛੀਆਂ ਦੇ ਨਿੱਕੇ ਨਿੱਕੇ ਘਰ ਬਣਾਵਾਂਗੇ।