ਘਰ ਵਿਹੂਣੇ ਇਹਨਾਂ ਲੋਕਾਂ ਦੇ,

ਪਹਾੜਾਂ ਬਰਾਬਰ ਜਿਗਰੇ।

ਵੰਡਣ 'ਵੱਡੇ' ਭਿਖਾਰੀਆਂ ਨੂੰ, 

ਦੇਸਵਾਸੀ ਹੋਣ ਦੀ 'ਨਿਆਮਤ'

ਮਾਰਕਸ ਨਾ ਐਂਗਲਜ ਨਾ ਲੈਨਿਨ ਨਾ ਨਹਿਰੂ ਨਾ ਗਾਂਧੀ

ਨਾ ਸੂਰਜ ਨਾ ਚੰਦ ਦੀ ਤਲਾਸ਼

ਜ਼ਹਿਰ ਵਿਹੂਣੇ ਨਾਗ,

ਸ਼ੜਕਾਂ ਕਿਨਾਰੇ ਮੇਲਦੇ।

ਪੇਟ ਤੋਂ ਪੇਟ ਤੱਕ ਦਾ, ਸਫਰ ਤਹਿ ਕਰਦੇ।

📝 ਸੋਧ ਲਈ ਭੇਜੋ