ਮੈਨੂੰ ਕੱਲਾ ਹੋਣ ਦੇ
ਅੱਲ੍ਹਾ ਈ ਅੱਲ੍ਹਾ ਹੋਣ ਦੇ
ਸਿਰ ਪੈਰਾਂ ਤੋਂ ਵਾਰ ਦੇ
ਦਿਲ ਨੂੰ ਝੱਲਾ ਹੋਣ ਦੇ
ਰਾਮ ਗੁਰੂ ਰੱਬ 'ਕੱਠਿਆਂ
ਖ਼ੈਰੀਂ ਸੱਲਾ ਹੋਣ ਦੇ
ਅੰਦਰ ਸੱਚ ਸੰਭਾਲ ਜੀ
ਬਾਹਰ ਨਗੱਲਾ ਹੋਣ ਦੇ
ਮਸਤੀ ਵੰਡ ਧਮਾਲ ਦੀ
ਰੂਪ ਸਵੱਲਾ ਹੋਣ ਦੇ
ਹੋਣ ਮਿਲੇ ਅਣ ਹੋਏ ਕੇ
ਨਾ ਕਰ ਮੱਲਾ, ਹੋਣ ਦੇ
ਸੁਖ਼ਨ ਸਲਾਮਤ ਰਹਿਣ ਦੇ
ਖ਼ਾਲੀ ਪੱਲਾ ਹੋਣ ਦੇ