ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ

ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ,

ਮਸਤੀ ਦਏ ਹਿਲੋਰੇ

ਕਾਲੀਆਂ ਸੁਰਖ਼ ਘਟਾਵਾਂ ਦਿਸਣ,

ਦੋ ਨੈਣਾਂ ਦੇ ਡੋਰੇ

ਮੈਅਖ਼ਾਨੇ ਦੀ ਲੋੜ ਨਾ ਕਾਈ,

ਬਗਲੇ ਰੱਖ ਸੁਰਾਹੀ

ਜਾ ਬਾਗ਼ੇ ਵਿਚ ਖਿਲ ਖਿਲ ਮਿਲਣ,

ਕਲੀਆਂ ਫੁੱਲ ਕਟੋਰੇ

📝 ਸੋਧ ਲਈ ਭੇਜੋ