ਜੇ ਤੂੰ ਬੁਲਬੁਲ ਚਮਨ ਦੀ
ਤਾਂ ਮੈਂ
ਗੁਲਮੋਹਰ ਅਦਾਵਾਂ ਦਾ
ਜੇ ਹੋਂਟ ਤੇਰੇ ਸ਼ਹਿਦ ਦੀ ਸੁਰਖ਼ੀ
ਤਾਂ ਮੈਂ
ਸੱਜਰਾ ਫੁੱਲ ਫ਼ਿਜ਼ਾਵਾਂ ਦਾ
ਜੇ ਚਾਲ ਤੇਰੀ ਮਤਵਾਲੀ ਹਿਰਨੀ
ਤਾਂ ਮੈਂ
ਰੁਮਕਦਾ ਬੁੱਲਾ ਹਵਾਵਾਂ ਦਾ
ਜੇ ਤੂੰ ਮਤਾਬੀ ਸਰਵਰ ਦੀ
ਤਾਂ ਮੈਂ
ਸਾਗਰ ਸ਼ਾਂਤ ਵਫ਼ਾਵਾਂ ਦਾ
ਜੇ ਤੂੰ ਪਗਡੰਡੀ ਸਫ਼ਰ ਕਿਸੇ ਦੀ
ਤਾਂ ਮੈਂ
ਰੇਤ ਪੈਰ ਦੀਆਂ ਰਾਹਵਾਂ ਦਾ
ਜੇ ਤੂੰ ਖ਼ਾਬ ਮੇਰੇ ਦੀ ਮੂਰਤ
ਤਾਂ ਮੈਂ
ਵਾਅਦਾ ਸੱਚ ਜਫ਼ਾਵਾਂ ਦਾ
ਜੇ ਤੂੰ ਮੋਨਾਲੀਜ਼ਾ ਦੇ ਵਰਗੀ
ਤਾਂ ਮੈਂ
ਸਿੱਖਿਆ ਹੁਨਰ ਕਲਾਵਾਂ ਦਾ
ਜੇ ਤੂੰ ਮੋਮਬੱਤੀ ਦੀ ਕਾਇਆ
ਤਾਂ ਮੈਂ
ਸੂਰਜ ਸਿਫ਼ਤ ਸਲ੍ਹਾਵਾਂ ਦਾ
ਜੇ ਤੂੰ ਚੰਦਨ ਦੀ ਮਹਿਕ ਜਹੀ ਏਂ
ਤਾਂ ਮੈਂ
ਸਰੂ ਦਾ ਰੁੱਖ ਇੱਛਾਵਾਂ ਦਾ