ਹੇ ਮਹਿਮੂਦ ਮਹਾ ਵਡ-ਜੇਤੂ, ਹਜ਼ਰਤ ਦੇ ਵਰੋਸਾਏ

ਹੇ ਮਹਿਮੂਦ ਮਹਾ ਵਡ-ਜੇਤੂ, ਹਜ਼ਰਤ ਦੇ ਵਰੋਸਾਏ,

ਤੇਰੀ ਇਕ ਬਿਜਲਈ ਭੁਜਾ ਨੇ ਲਖ ਕੌਤਕ ਵਰਤਾਏ-

ਵਹਿਮਾਂ, ਸਹਿਮਾਂ, ਸੋਗਾਂ ਸੰਦੇ ਕਟਕ ਅਨਕ ਕਲਮੂੰਹੇਂ

ਕਾਮਣਹਾਰੀ ਤੇਗ਼ ਤੇਰੀ ਨੇ ਪੂਰੋ ਪੂਰ ਮੁਕਾਏ

📝 ਸੋਧ ਲਈ ਭੇਜੋ