ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ

ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ,

ਐਸੀ ਜਾਗ ਕਿ ਮਨ ਦਾ ਮਾਨ ਜਾਗੇ

ਟੁੱਟ ਜਾਏ ਜ਼ੰਜੀਰ ਗ਼ੁਲਾਮੀਆਂ ਦੀ,

ਜੇ ਆਜ਼ਾਦੀਆਂ ਦੇ ਕਦਰਦਾਨ ਜਾਗੇ

ਏਹੋ ਵੇਲਾ ਹੈ ਅਸਾਂ ਦੇ ਜਾਗਣੇ ਦਾ,

ਜਾਗੇ ਸਿੱਖ ਹਿੰਦੂ ਮੁਸਲਮਾਨ ਜਾਗੇ

ਜਾਗੇ ਅਸੀਂ ਤਾਂ ਅਸਾਂ ਦੀ ਆਨ ਜਾਗੇ,

ਜਾਗੇ ਆਬਰੂ ਧਰਮ ਈਮਾਨ ਜਾਗੇ

ਇਕ ਜਾਨ ਹੋ ਜਾਓ ਜਾਨ ਮੇਰੀ,

ਨਾਅਰਾ ਜਾਨ ਫ਼ਰਮਾਨ ਦੀ ਜਾਨ ਜਾਗੇ

ਹਿੰਦੋਸਤਾਨ ਕੀਹ ਸਾਰਾ ਜਹਾਨ 'ਦਾਮਨ',

ਜੇ ਸਲੂਕ ਕਰ ਲੋ ਇਕਸੇ ਆਨ ਜਾਗੇ

 

📝 ਸੋਧ ਲਈ ਭੇਜੋ