ਇਕ ਦਿਨ ਮੈਖ਼ਾਨੇ ਦੇ ਬਾਹਰ ਡਿੱਠਾ ਨੂਰ ਇਲਾਹੀ

ਇਕ ਦਿਨ ਮੈਖ਼ਾਨੇ ਦੇ ਬਾਹਰ ਡਿੱਠਾ ਨੂਰ ਇਲਾਹੀ-

ਇਕ ਫ਼ਰਿਸ਼ਤਾ ਸੂਰਤ ਜਿਸ ਦੇ ਮੋਢੇ ਸੋਨ-ਸੁਰਾਹੀ

"ਸਵਾਦ ਤਾਂ ਵੇਖ" ਆਖ ਕੇ ਮੈਨੂੰ, ਭਰ ਦਿੱਤਾ ਉਨ ਪਿਆਲਾ,

ਭਰਿਆ ਘੁੱਟ ਤਾਂ ਜਾਣ ਗਿਆ ਮੈਂ 'ਓਹਾ ਅੰਗੂਰੀ' ਆਹੀ

 

📝 ਸੋਧ ਲਈ ਭੇਜੋ