ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ

ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ,

ਮਾਂ ਪੁੱਤਰ ਦਾ ਕਰਦੀ ਵਿਰਲਾਪ ਰਹਿ ਗਈ

ਅਜੇ ਡੋਲੀ ਦਾ ਰਾਹ ਨਾ ਹੋਇਆ ਮੈਲਾ,

ਇਕ ਆਪਣਾ ਫੜਦੀ ਸੁਹਾਗ ਰਹਿ ਗਈ

ਉਸ ਭੈਣ ਦੇ ਹਉਕੇ ਨਹੀਂ ਭੁੱਲਣਾ ਏਂ,

ਘੋੜੀ ਗਾਂਵਦੀ ਦੇ ਹੱਥ ਵਾਗ ਰਹਿ ਗਈ

ਉਹਦਾ ਮਾਲ ਡੰਗਰ ਕਿਤੇ ਨਹੀਂ ਲੱਭਦਾ,

ਇਕ ਚਾਟੀ ਨੂੰ ਲਾਂਵਦੀ ਜਾਗ ਰਹਿ ਗਈ

 

📝 ਸੋਧ ਲਈ ਭੇਜੋ