ਇਕਨਾਂ ਰੱਖੇ ਪਾਇ ਭੜੋਲੇ ਕੰਚਨ-ਵੰਨੇ ਦਾਣੇ

ਇਕਨਾਂ ਰੱਖੇ ਪਾਇ ਭੜੋਲੇ ਕੰਚਨ-ਵੰਨੇ ਦਾਣੇ,

ਇਕਨਾਂ ਬੁੱਕਾਂ ਭਰ ਦੋਹੱਥੀਂ ਡੋਲ੍ਹੇ ਵਿਚ ਜ਼ਮਾਨੇ,

ਜਦੋਂ ਕਿਆਮਤ ਨੇ ਕਬਰਾਂ 'ਚੋਂ ਮੁਰਦੇ ਆਣ ਉਖੇੜੇ,

ਦੋਵੇਂ ਨਹੀਂ ਮੋਈ ਮਿੱਟੀ ਤੋਂ ਸੋਨੇ ਦੇ ਬਣ ਜਾਣੇ

 

📝 ਸੋਧ ਲਈ ਭੇਜੋ