ਇਸ ਧਰਤੀ ਨੂੰ ਜਿੰਨਾ ਫੋਲੋ

ਇਸ ਧਰਤੀ ਨੂੰ ਜਿੰਨਾ ਫੋਲੋ,

ਅੱਗੇ ਆਵੇ ਅੱਗ

ਮੁੱਦਤਾਂ ਹੋਈਆਂ ਸੂਰਜ ਏਥੇ

ਬਰਸਾਵੇ ਪਿਆ ਅੱਗ

ਪਹਾੜਾਂ ਵਿਚੋਂ ਲਾਵੇ ਉਗਸਣ,

ਇਹਨਾਂ ਦੇ ਵਿਚ ਅੱਗ

ਕੀਹ ਬਣੇਗਾ ਧਰਤ ਦਾ ਜਿਥੇ,

ਬੰਦਾ ਬੰਦਾ ਅੱਗ

📝 ਸੋਧ ਲਈ ਭੇਜੋ