ਮੁਹੱਬਤ ਹੋ ਗਈ

ਜਦੋਂ  

ਕਿਸੇ ਨੂੰ ਗੁਆ ਦੇਣ ਦਾ ਡਰ  

ਪਾ ਲੈਣ ਦੀ ਖ਼ੁਸ਼ੀ ਤੋਂ ਜ਼ਿਆਦਾ ਹੋ ਜਾਵੇ  

ਸਮਝੋ 

ਮੁਹੱਬਤ ਹੋ ਗਈ  

ਜਦੋਂ  

ਕਿਸੇ ਦਾ ਗ਼ਮ  

ਆਪਣੀ ਖ਼ੁਸ਼ੀ ਨਾਲੋਂ 

ਜ਼ਿਆਦਾ ਤਕਲੀਫ ਦੇਣ ਲੱਗੇ

ਸਮਝੋ  

ਮੁਹੱਬਤ ਹੋ ਗਈ  

ਜਦੋਂ 

ਕਿਸੇ ਦੀ ਖ਼ੁਸ਼ੀ ਵਿੱਚ

ਮਨ ਅੰਬਰੀਂ ਉਡਾਰੀਆਂ ਲਾਵੇ  

ਖ਼ੁਸ਼ੀ ਸਾਂਭੀ ਨਾ ਜਾਵੇ  

ਸਮਝੋ  

ਮੁਹੱਬਤ ਹੋ ਗਈ 

ਜਦੋਂ  

ਕੋਈ ਪਰਾਇਆ ਹੁੰਦਿਆਂ ਵੀ  

ਆਪਣਿਆਂ ਤੋਂ ਵੱਧ ਪਿਆਰਾ ਹੋ ਜਾਵੇ  

ਸਮਝੋ  

ਮੁਹੱਬਤ ਹੋ ਗਈ 

ਜਦੋਂ  

ਸੌਂਦਿਆਂ ਜਾਗਦਿਆਂ  

ਖ਼ੁਆਬਾਂ ਖ਼ਿਆਲਾਂ ਵਿੱਚ  

ਕੁਝ ਫੇਰਾ ਪਾਉਣ ਲੱਗੇ

ਸਮਝੋ  

ਮੁਹੱਬਤ ਹੋ ਗਈ 

ਜਦੋਂ 

ਆਪਣਾ ਪਿਆਰਾ  

ਆਪਣਾ ਇਸ਼ਟ ਜਾਪਣ ਲੱਗੇ  

ਉਸ ਦੀ ਰਜ਼ਾ  

ਮਨ ਨੂੰ ਭਾਵੇ  

ਸਮਝੋ  

ਮੁਹੱਬਤ  ਮੁਕੰਮਲ ਹੋ ਗਈ

📝 ਸੋਧ ਲਈ ਭੇਜੋ