ਜੇ ਦਿਲ ਵਿੱਚ

ਜੇ ਦਿਲ ਵਿੱਚ ਮੁਹੱਬਤ ਸੀ, ਤਾਂ ਹੀ ਤਾਂ ਨੈਣੋ ਸਿੰਮਿਆ ਸੀ,

ਸਿੱਧੂ' ਕਦਰ ਨਾ ਕੀਤੀ ਕੀਮਤੀ ਹੰਝੂ ਮਿੱਟੀ ਵਿੱਚ ਰੁਲ਼ ਗਿਆ।

ਹੁਣ ਪਛਤਾਉਂਦਾ ਹੋਵੇਗਾ ਦਿਲ ਪੱਥਰ ਭਰੀ ਕਾਲਖ ਵੇਖ ਕੇ,

ਉਦੋਂ ਉਹ ਐਵੇਂ 'ਹੁਸਨ ਦਾ ਮਹਿਲ' ਵੇਖ ਕੇ ਡੁੱਲ ਗਿਆ।

ਉੱਧਰ ਡਾਲਰਾਂ ਦੀ ਮਹਿਕ ਹੋਊ, ਸੁਫਨੇ ਸੱਚ ਹੁੰਦੇ ਹੋਣਗੇ,

ਸਾਇਦ ਤਾਂ ਹੀ ਉਹ ਪ੍ਰਦੇਸੀ, 'ਭਾਰਤ ਮਹਾਨ' ਨੂੰ ਭੁੱਲ ਗਿਆ।

ਕੀ ਬੱਚੇ, ਕੀ ਮੁੰਡੇ-ਕੁੜੀਆਂ, ਸਭ ਜਣੇ ਲਪੇਟ ਵਿੱਚ ਲੈ ਲਏ,

ਆਹ ਫੈਸਨ ਦਾ ਹੜ ਵੇਖੋ, ਕਿਸ ਕਦਰ ਝੁੱਲ ਗਿਆ।

📝 ਸੋਧ ਲਈ ਭੇਜੋ