ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ

ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ,

ਆਲਿਮ ਲੜਨ ਨਾ ਆਪ, ਲੜਾ ਰਹੇ ਨੇ

ਛੁਰੀਆਂ ਸਾਡਿਆਂ ਹੱਥਾਂ ਦੇ ਵਿਚ ਦੇ ਕੇ,

ਰਲ ਆਪ ਹਲਵੇ ਮੰਡੇ ਖਾ ਰਹੇ ਨੇ

ਸਾਰੇ ਚੱਕਰ ਚਲਾ ਕੇ ਫ਼ਿਰਕਿਆਂ ਦੇ,

ਪਿਆਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ

'ਦਾਮਨ' ਇਨ੍ਹਾਂ ਦਾ ਕਰਨਾ ਏਂ ਚਾਕ ਇਕ ਦਿਨ,

ਪੱਗਾਂ ਸਾਡੀਆਂ ਨੂੰ ਹੱਥ ਜੋ ਪਾ ਰਹੇ ਨੇ

📝 ਸੋਧ ਲਈ ਭੇਜੋ