ਜਿਨ ਮਹਿਬੂਬਾਂ ਕਦੇ ਅਸਾਡੇ ਰੱਜਵੇਂ ਪਿਆਰ ਸਮਾਲੇ

ਜਿਨ ਮਹਿਬੂਬਾਂ ਕਦੇ ਅਸਾਡੇ ਰੱਜਵੇਂ ਪਿਆਰ ਸਮਾਲੇ,

ਕਿਸਮਤ ਦੇ ਮੈਖ਼ਾਨੇ ਵਿਚੋਂ ਉਹ ਵੀ ਗਏ ਉਠਾਲੇ

ਉੱਠ ਗਈ ਮਹਿਫ਼ਲ, ਲੱਦ ਗਏ ਸਾਕੀ, ਤੇ ਫਿਰ ਵਾਰੋ ਵਾਰੀ,

ਨੀਂਦ ਸਦੀਵੀ ਦੀ ਬੁੱਕਲ ਵਿਚ ਸੌਂ ਗਏ ਸਭ ਮਤਵਾਲੇ

 

📝 ਸੋਧ ਲਈ ਭੇਜੋ