ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ

ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ,

ਏਨੀ ਗੱਲ ਤੇ ਸਮਝ ਸਮਝਾ ਮਰੀਏ

ਜਿੱਥੇ ਬੰਨ੍ਹ ਦਰਿਆਵਾਂ ਨੂੰ ਵੱਜਦੇ ਨਹੀਂ,

ਓਥੇ ਸੀਨੇ ਤੇ ਹਿੱਕਾਂ ਨੂੰ ਡਾਹ ਮਰੀਏ

ਸਿਰ 'ਤੇ ਬਣੀ ਸੱਜਣਾਂ ਪਿਆਰਿਆਂ ਦੇ,

ਅਗਾਂਹ ਵਧ ਕੇ ਹੱਥ ਵੰਡਾ ਮਰੀਏ

ਕੀਹ ਤੱਕਣੀ ਆਸ ਬੇਗ਼ਾਨਿਆਂ ਦੀ,

ਹੱਥੀਂ ਆਪਣੀ ਖ਼ੈਰ ਕਮਾ ਮਰੀਏ

📝 ਸੋਧ ਲਈ ਭੇਜੋ