ਕਾਫ਼ਲਿਆਂ ਦੇ ਠਹਿਰਨ ਦੀ ਇਹ ਹੰਢੀ ਹੋਈ ਸਰਾਏ

ਕਾਫ਼ਲਿਆਂ ਦੇ ਠਹਿਰਨ ਦੀ ਇਹ ਹੰਢੀ ਹੋਈ ਸਰਾਏ,

ਦਿਨ ਤੇ ਰਾਤ ਜਿਹਦੇ ਦਰਵਾਜ਼ੇ ਸਿਰਜਣਹਾਰੇ ਲਾਏ,

ਸ਼ਾਹਾਂ ਮਗਰੋਂ ਸ਼ਾਹ ਇਸ ਅੰਦਰ ਸਣ ਆਡੰਬਰ ਠਹਿਰੇ,

ਫਿਰ ਭਾਗਾਂ ਦੀਆਂ ਇਕ ਦੋ ਘੜੀਆਂ ਰਹਿ ਕੇ ਪੈ ਗਏ ਰਾਹੇ

 

📝 ਸੋਧ ਲਈ ਭੇਜੋ